Friday 20 February 2015

adhikaar....

                  ਅਧਿਕਾਰ

ਜਿਹੜਾ ਕਿਸੇ ਨੂੰ ਹੋਂਸਲਾ ਨਹੀਂ ਦੇ ਸਕਦਾ,
ਓਹਨੂੰ ਪਰਾਈ ਆਸ ਨੂੰ ਢਾਉਣ ਦਾ ਅਧਿਕਾਰ ਕੀ ਏ?
ਜੇ ਕੋਈ ਕਿਸੇ ਨੂੰ ਅਗ੍ਹਾਂ ਨਹੀਂ ਤੋਰ ਸਕਦਾ,
ਫਿਰ ਰਾਹੇ ਚਲਦੇ ਨੂੰ ਭਟਕਾਉਣ ਦਾ ਅਧਿਕਾਰ ਕੀ ਏ?
ਜੇ ਤੇਰੇ ਵੱਸ ਨਹੀਂ ਕਿਸੇ ਨੂੰ ਕੋਈ ਖੁਸ਼ੀ ਦੇਣਾ,
ਫਿਰ ਓਹਦੇ ਦਿਲ ਨੂੰ ਵੀ ਦੁਖੋਉਣ ਦਾ ਅਧਿਕਾਰ ਕੀ ਏ?
ਜੇ ਰੱਬ ਦੇ ਬੰਦਿਆਂ ਨਾਲ ਹੀ 'ਮਹਿਮਾਨ' ਤੇਰਾ ਵਿਵਹਾਰ ਮਾੜ੍ਹਾ,
ਫਿਰ ਤੈਨੂੰ ਉਸ ਸੱਚੇ ਰੱਬ ਨੂੰ  ਧਿਆਉਣ ਦਾ ਅਧਿਕਾਰ ਕੀ ਏ?

No comments:

Post a Comment