Tuesday 18 March 2014


ਨਜ਼ਰਾਂ       

ਤੂੰ ਮੂੰਹੋਂ ਭਾਂਵੇ ਦੱਸੀ ਨਾ, ਤੇਰੀ ਅਖੀਆਂ ਤੋਂ ਪਤਾ ਲਗ ਜਾਏਗਾ,
ਤੇਰੀ ਰਗ ਰਗ ਨਾਲ ਮੈ ਵਾਕਿਫ਼ ਹਾਂ, ਦਸ ਤੂ ਕੀ ਮੈਥੋਂ ਛੁਪਾਏਂਗਾ. 
ਤੂੰ ਕਿਹਨੂੰ ਧੋਖਾ ਕਿਹਨੂੰ ਵਫ਼ਾ ਦੇਵੇਂ, ਇਹ ਭਾਂਵੇ ਰਬ ਕੋਲੋਂ ਵੀ ਛੁਪਾ ਲਵੀਂ,
ਪਰ ਝੂਠ ਬੋਲ ਕੇ `ਮਹ੍ਮਾਨ` ਨਾਲ ਦਸ ਨਜ਼ਰਾਂ ਕਿਵੇਂ ਮਿਲਾਏਂਗਾ . 

 **ਮਹ੍ਮਾਨ  ਪ੍ਰਵੀਨ**

 

 

                                                     



Sunday 16 March 2014

                        ਅੱਖੀਆਂ


ਜੇ ਖੁਸ਼ੀ ਵੇਲੇ ਹੱਸਣ ਬੁੱਲ੍ਹੀਆਂ ਗੀਤ ਖੁਸ਼ੀ ਦੇ ਗਾਉਂਦੀਆਂ ਨੇ,
ਫਿਰ ਬੁਰੇ ਵੇਲੇ ਮਾਰਜਾਣੀਆਂ ਕਿਓਂ ਦੁੱਖ ਨਾ ਵੰਡਾਉਂਦੀਆਂ ਨੇ.
ਮੈਂ ਸਦਕੇ ਜਾਵਾਂ ਅੱਖੀਆਂ ਦੇ ਜੋ ਸਾਥ ਨਿਭਾਂਦੀਆਂ ਨੇ,
ਜੋ ਦਿਲ ਦੇ ਦੁੱਖ ਦਰਦ ਨੂੰ ਹੰਝੂ ਨਾਲ ਵਹਾਂਦੀਆਂ ਨੇ.
ਲੋਕੀ ਬੁੱਲ੍ਹੀਆਂ ਨੂੰ ਚੰਗਾ ਕਹਿੰਦੇ ਜੋ ਖੁਸ਼ੀ ਹੋਰ ਵਧਾਂਦੀਆਂ ਨੇ,
ਪਰ 'ਮਹਿਮਾਨ' ਸਲਾਹਵੇ ਅੱਖੀਆਂ ਨੂੰ, ਜੋ ਦਿਲ ਦਾ ਭਾਰ ਘਟਾਂਦੀਆਂ ਨੇ.
                                                                 **ਮਹ੍ਮਾਨ  ਪ੍ਰਵੀਨ**