Sunday 6 July 2014


                                              नाता


उनको शिकायत  है कि मैं उनकी ख़ुशी में खुश नही होता.....पर.....
...मैं दगा कैसे दूँ दुखों को,  जिनसे मेरा
उनसे भी पुराना नाता है....

Wednesday 4 June 2014

                     ਮੋਡੇਰਨ  ਪੰਜਾਬ

 
NOON, MORNING, HELLO, THANKYOU, SORRY.
ਪੈਸੇ ਨੇ ਸਭ ਦੀ ਮਤ ਮਾਰੀ ,
ਸਾਂਝ ਪ੍ਯਾਰ ਸਭ  ਬੈਠੇ ਵਿਸਾਰੀ,
MOM, DAD, UNCLE , AUNTY ਵਿਚਾਰੀ,
ਬੰਭ੍ਲ੍ਭੂਸੇ ਵਿਚ ਪਾਈ ਰਿਸ਼ਤੇਦਾਰੀ,
ਨਮਸਤੇ, ਸਤ ਸ਼੍ਰੀ ਅਕਾਲ ਬੁਲ੍ਹਾਵੇ ਕੋਈ ਟਾਂਵਾ,
ਪੰਜਾਬ ਹੁਣ ਬਦਲ ਗਇਆ, ਤਾਨੂੰ ਕੀ ਕੀ ਹੋਰ ਸੁਣਾਵਾਂ,
ਪੰਜਾਬ ਹੁਣ ਬਦਲ ਗਇਆ, ਕੈਸੀਆ ਚਿੰਭਰੀਆਂ ਪਛਮੀ ਬਲਾਂਵਾਂ.

ਮੇਹਮਾਨ ਪਰਵੀਨ

ਪੈਸਾ

                                            ਪੈਸਾ

1. ਸੁਣਿਆ ਪੈਸੇ ਨਾਲ ਹੀ ਲੋਭ ਹੰਕਾਰ ਵਧੇ, ਫਿਰ ਮੈਂ ਪੈਸੇ ਨੂੰ ਕਿਓਂ ਸਨਮਾਨ ਦਿਆਂ,
ਪ੍ਰਸਿੱਧੀ ਤੇ ਪੈਸੇ ਕਰਕੇ ਜੇ ਆਪਣੇ ਦੂਰ ਹੋ ਜਾਣ, ਫਿਰ ਇਹਨਾਂ ਦੋਵਾਂ ਨੂੰ ਘਰ ਕਿਓਂ ਆਣ ਦਿਆਂ.
ਰੱਬਾ ਦੇਈਂ ਇੰਨਾ ਪਰਿਵਾਰ ਢਿੱਡ ਭਰ ਖਾਵੇ, ਘਰ ਆਵੇ ਨੂੰ ਵੀ ਭੁੱਖਾ ਕਿਓਂ ਜਾਣ ਦੇਵਾਂ,
ਵਜੂਦ 'ਮਹਿਮਾਨ' ਦਾ ਤਾਂ ਰੱਬਾ ਤੇਰੀ ਮੇਹਰ ਕਰਕੇ, ਓਦ੍ਹਾ ਔਕਾਤ ਕਿ ਵੱਖਰੀ ਪਛਾਣ ਦੇਵਾਂ.
                                                                                                                                                                           #ਮਹਿਮਾਨਪ੍ਰਵੀਨ

2. ਦੁਨੀਆ ਦੇ ਹਰ ਪਾਸੇ ਅੱਜ ਇਹ ਕੈਸਾ ਮਾਤਮ ਛਾਇਆ ਏ,
ਨਾ ਇਥੇ ਕੋਈ ਸਗਾ-ਸੰਬੰਧੀ, ਨਾ ਹੀ ਕੋਈ ਮਾਂ-ਜਾਇਆ ਏ.
ਪੈਸੇ ਨਾਲ ਹੀ ਧਰਮ ਈਮਾਨ ਵਿਕੇ, ਨਾਲੇ ਇਜ਼ਤ ਘਰ ਸਾਮਾਨ ਵਿਕੇ,
ਰੱਬ ਨੇ ਪੈਸਾ ਜਾਂ 'ਮਹਿਮਾਨ' ਸੋਚੇ, ਪੈਸੇ ਨੇ ਰੱਬ ਬਣਾਇਆ ਏ.
#ਮਹਿਮਾਨ

शराब .....

                                             शराब

कुश शोंक से इसको पीते हैं, कुश मजबूरी (प्यार) से हो शिकार रहे,
कुश ख़ुशी से इसको लेते हैं, कुश गमीं में इसको प्यार करे,
"मेहमान" चाहे हालात कैसे भी हो, कर जिंदगी को ख़राब रहे,
इक तरफ लिखते "नशा मौत हैं", दूसरी तरफ कर व्यापर रहे.

                                                                  मेहमान प्रवीन

Tuesday 18 March 2014


ਨਜ਼ਰਾਂ       

ਤੂੰ ਮੂੰਹੋਂ ਭਾਂਵੇ ਦੱਸੀ ਨਾ, ਤੇਰੀ ਅਖੀਆਂ ਤੋਂ ਪਤਾ ਲਗ ਜਾਏਗਾ,
ਤੇਰੀ ਰਗ ਰਗ ਨਾਲ ਮੈ ਵਾਕਿਫ਼ ਹਾਂ, ਦਸ ਤੂ ਕੀ ਮੈਥੋਂ ਛੁਪਾਏਂਗਾ. 
ਤੂੰ ਕਿਹਨੂੰ ਧੋਖਾ ਕਿਹਨੂੰ ਵਫ਼ਾ ਦੇਵੇਂ, ਇਹ ਭਾਂਵੇ ਰਬ ਕੋਲੋਂ ਵੀ ਛੁਪਾ ਲਵੀਂ,
ਪਰ ਝੂਠ ਬੋਲ ਕੇ `ਮਹ੍ਮਾਨ` ਨਾਲ ਦਸ ਨਜ਼ਰਾਂ ਕਿਵੇਂ ਮਿਲਾਏਂਗਾ . 

 **ਮਹ੍ਮਾਨ  ਪ੍ਰਵੀਨ**

 

 

                                                     



Sunday 16 March 2014

                        ਅੱਖੀਆਂ


ਜੇ ਖੁਸ਼ੀ ਵੇਲੇ ਹੱਸਣ ਬੁੱਲ੍ਹੀਆਂ ਗੀਤ ਖੁਸ਼ੀ ਦੇ ਗਾਉਂਦੀਆਂ ਨੇ,
ਫਿਰ ਬੁਰੇ ਵੇਲੇ ਮਾਰਜਾਣੀਆਂ ਕਿਓਂ ਦੁੱਖ ਨਾ ਵੰਡਾਉਂਦੀਆਂ ਨੇ.
ਮੈਂ ਸਦਕੇ ਜਾਵਾਂ ਅੱਖੀਆਂ ਦੇ ਜੋ ਸਾਥ ਨਿਭਾਂਦੀਆਂ ਨੇ,
ਜੋ ਦਿਲ ਦੇ ਦੁੱਖ ਦਰਦ ਨੂੰ ਹੰਝੂ ਨਾਲ ਵਹਾਂਦੀਆਂ ਨੇ.
ਲੋਕੀ ਬੁੱਲ੍ਹੀਆਂ ਨੂੰ ਚੰਗਾ ਕਹਿੰਦੇ ਜੋ ਖੁਸ਼ੀ ਹੋਰ ਵਧਾਂਦੀਆਂ ਨੇ,
ਪਰ 'ਮਹਿਮਾਨ' ਸਲਾਹਵੇ ਅੱਖੀਆਂ ਨੂੰ, ਜੋ ਦਿਲ ਦਾ ਭਾਰ ਘਟਾਂਦੀਆਂ ਨੇ.
                                                                 **ਮਹ੍ਮਾਨ  ਪ੍ਰਵੀਨ**