Monday 11 November 2013

kise nu pta nahi.......



               ਕਿਸੇ ਨੂੰ ਪਤਾ ਨਹੀਂਹੁਣ ਇਕ ਪਲ ਬਾਅਦ ਕਿ ਹੋਣਾ, ਕਿਸੇ ਨੂੰ ਪਤਾ ਨਹੀਂ,
ਕੀਹਨੇ ਹਸਦਿਆਂ ਹੱਸਦਿਆਂ ਰੋਣਾ, ਕਿਸੇ ਨੂੰ ਪਤਾ ਨਹੀਂ|
ਕੁਝ ਮਿਲੇ ਤਾਂ ਨਾ ਯਾਰੋ ਬਹੁਤ ਖੁਸ਼ ਹੋਵੋ,
ਇਹ ਤਾਂ ਮਿਲਿਆ ਪਰ ਕਿ ਹੈ ਖੋਣਾ, ਕਿਸੇ ਨੂੰ ਪਤਾ ਨਹੀਂ|
ਨੀਂਦ ਹੈ ਛੋਟੀ ਮੌਤ ਤੇ ਮੌਤ ਹੈ ਨੀਂਦ ਵੱਡੀ,
ਕੀਹਨੇ ਵੱਡੀ ਨੀਂਦ ਕਦ ਸੋਣਾ, ਕਿਸੇ ਨੂੰ ਪਤਾ ਨਹੀਂ|
ਸਾਰੇ ਰੰਗ ਰੂਪ ਹੀ ਵੇਖਣ ਗੁਨਾ ਨੂੰ ਕੋਈ ਵੇਖੇ ਨਾ,
ਮੇਰਾ ਯਾਰ ਕਿੰਨਾ ਮੈਨੂੰ ਸੋਹਣਾ, ਕਿਸੇ ਨੂੰ ਪਤਾ ਨਹੀਂ|
ਮੁਰਸ਼ਦ ਯਾਰ ਖੁਸ਼ਾਮਦ ਝੂਠ ਨਾਲ ਰੀਝਦਾ ਨਹੀਂ,
ਕਰ ਸੱਚਾ ਪਿਆਰ ਕੀਹਨੇ ਹੈ ਮੋਹਣਾ, ਕਿਸੇ ਨੂੰ ਪਤਾ ਨਹੀਂ|
ਦੱਸ ਕਿਹਨਾਂ ਲਈ ਤੂੰ ਬੋਲੇ ਝੂਠ, ਦੇਵੇਂ ਧੋਖੇ ਜ਼ੁਲਮ ਕਮਾਏਂ,
ਤੇਰੇ ਕਰਮਾ ਦਾ ਫ਼ਲ ਤੂੰਹੀ ਢੋਣਾ, ਕਿਸੇ ਨੂੰ ਪਤਾ ਨਹੀਂ|
ਕਈ ਆਖਦੇ `ਮਹਿਮਾਨ` ਐਂਵੇ ਬੇਮਤਲਬ ਲਿਖਦਾ ਹੈ,
ਮੈਂ ਮੱਥੇ ਲੱਗਿਆ ਇਹ ਦਾਗ਼ ਕਦ ਧੋਣਾ, ਕਿਸੇ ਨੂੰ ਪਤਾ ਨਹੀਂ|

                                 #Mehmanparveen
                                           mehman.parveen.ktr@gmail.com

No comments:

Post a Comment