Tuesday 8 October 2013

ISHAQ DE RANG



                   iesLk dy rMg
ਇਸ਼ਕ਼ ਇਸ਼ਕ਼ ਤਾਂ ਹਰ ਕੋਈ ਆਖੇ, ਪਰ ਕਰੇ ਕੋਈ ਬੇਪਰਵਾਹ,
ਇਹ ਇਸ਼ਕ਼ ਤਾਂ ਲੱਖੋਂ ਕੱਖ ਕਰੇਂਦਾ, ਇਦ੍ਹਾ ਕੋਈ ਨਾ ਜਾਣੇ ਥਾਹ
ਇਸ਼ਕ਼ ਦੇ ਪੱਟੇ ਪੈਰੀਂ ਘੁੰਗਰੂ ਬਣਕੇ. ਨੱਚਣ ਥਾ-ਬਈ-ਥਾ
ਇਸ ਇਸ਼ਕ਼ ਦੀ ਖਾਤਿਰ ਬਣ ਕੇ ਕੰਜਰੀ, ਸੀ ਨੱਚਿਆ ਬੁਲ੍ਹੇ-ਸ਼ਾਹ
ਇਹ ਇਸ਼ਕ਼ ਤਾਂ ਵਿਚ ਥਲਾਂ ਦੇ ਸਾੜੇ, ਇਹ ਡੋਬ੍ਹੇ ਵਿਚ ਚਨਾਹ
ਇਸੇ ਇਸ਼ਕ਼ ਨੇ ਰਾਂਝੇ ਕੰਨ ਪੜ੍ਹਵਾ ਕੇ, ਪਾਇਆ ਕਿਹੜੇ ਰਾਹ?
ਇਕ ਸੱਚੇ ਆਸ਼ਿਕ਼ ਬਿਨ ਮੌਤ ਨੂੰ ਜੱਫੀ ਕੌਣ ਪਾਵੇ ਖਾਹ-ਮਖਾਹ
ਟੋਅ ਇਸ਼ਕ਼ ਦੇ ਰੰਗ ਨਿਆਰੇ 'ਮਹਿਮਾਨ' ਆਖੇ ਵਾਹ-ਬਈ-ਵਾਹ! 
                                                          **mihmfn pRvIn**

No comments:

Post a Comment