Sunday 2 April 2017

ਮੇਰਾ ਪਿਆਰ ਤੇਰੇ ਨਾਲ ਉਦ੍ਹੋਂ ਦਾ, ਜਦੋਂ ਪਿਆਰ ਦਾ ਪਤਾ ਨਾ ਸੀ,
ਓਹਨਾ ਟਾਟ-ਬੋਰੀਆਂ ਤੋਂ ਡੇਸਕਾਂ ਤੱਕ, ਬਸ ਕੋਈ ਹੋਰ ਖਤਾ ਨਾ ਸੀ.
ਮੈਂ ਸਬ ਪਰਚੇ ਕਰਦਾ ਹੱਲ ਗਯਾ, ਨਾ ਹੱਲ ਹੋਇਆ ਇਸ਼ਕ ਸਵਾਲਾਂ ਦਾ,
ਰਾਂਝਾ ਤਾਂ ਖੁਸ਼ਨਸੀਬ ਕੁੜ੍ਹੇ, ਉਦੀਆਂ ਮਿਲਣ ਮਿਸਾਲਾਂ ਤਾਂ,
ਰਤਾ ਘੱਟ ਨੀ ਕਿਸੇ ਤੋਂ ਪਿਆਰ ਸਾਡਾ, ਪੂਰਾ ਤੇਰਾਂ ਸਾਲਾਂ ਦਾ.
#ਮਹਿਮਾਨਪ੍ਰਵੀਨ

Friday 20 February 2015

adhikaar....

                  ਅਧਿਕਾਰ

ਜਿਹੜਾ ਕਿਸੇ ਨੂੰ ਹੋਂਸਲਾ ਨਹੀਂ ਦੇ ਸਕਦਾ,
ਓਹਨੂੰ ਪਰਾਈ ਆਸ ਨੂੰ ਢਾਉਣ ਦਾ ਅਧਿਕਾਰ ਕੀ ਏ?
ਜੇ ਕੋਈ ਕਿਸੇ ਨੂੰ ਅਗ੍ਹਾਂ ਨਹੀਂ ਤੋਰ ਸਕਦਾ,
ਫਿਰ ਰਾਹੇ ਚਲਦੇ ਨੂੰ ਭਟਕਾਉਣ ਦਾ ਅਧਿਕਾਰ ਕੀ ਏ?
ਜੇ ਤੇਰੇ ਵੱਸ ਨਹੀਂ ਕਿਸੇ ਨੂੰ ਕੋਈ ਖੁਸ਼ੀ ਦੇਣਾ,
ਫਿਰ ਓਹਦੇ ਦਿਲ ਨੂੰ ਵੀ ਦੁਖੋਉਣ ਦਾ ਅਧਿਕਾਰ ਕੀ ਏ?
ਜੇ ਰੱਬ ਦੇ ਬੰਦਿਆਂ ਨਾਲ ਹੀ 'ਮਹਿਮਾਨ' ਤੇਰਾ ਵਿਵਹਾਰ ਮਾੜ੍ਹਾ,
ਫਿਰ ਤੈਨੂੰ ਉਸ ਸੱਚੇ ਰੱਬ ਨੂੰ  ਧਿਆਉਣ ਦਾ ਅਧਿਕਾਰ ਕੀ ਏ?

Sunday 6 July 2014


                                              नाता


उनको शिकायत  है कि मैं उनकी ख़ुशी में खुश नही होता.....पर.....
...मैं दगा कैसे दूँ दुखों को,  जिनसे मेरा
उनसे भी पुराना नाता है....